Wednesday, February 1, 2012

ਫਾਰਮ ਫੀਲਡ ਸਕੂਲ ਦਾ ਦੂਸਰਾ ਹਫਤਾ



ਲੇਡੀ ਬੀਟਲ ਦੇ ਅੰਡੇ
ਪਿੰਡ ਕਰੀਰਵਾਲੀ ਵਿਖੇ ਔਰਤਾਂ ਦਾ ਦੂਸਰਾ ਫੀਲਡ ਸਕੂਲ ਲਗਾਇਆ ਗਿਆ. ਔਰਤਾਂ ਦੇ  ਨਾਲ ਪਹਿਲਾ ਪਿਛਲੇ ਹਫਤੇ ਦੇ ਸਕੂਲ ਵਿਚ ਕੀਤੇ ਗਈ ਚਰਚਾ ਬਾਰੇ ਪੁਛਿਆ ਗਿਆ. ਔਰਤਾਂ ਨੇ ਦਸਿਆ ਕਿ ਓਹਨਾਂ ਨੇ ਇਸ ਹਫਤੇ ਦੌਰਾਨ ਆਪਣੀ ਬਗੀਚੀ ਵਿਚ ਕੁਝ ਚੇਪੇ ਦੇਖੇ ਹਨ ਪਰ ਖੱਟੀ ਲੱਸੀ ਦੀ ਸਪ੍ਰੇ ਕਰਨ ਨਾਲ ਓਹ ਖਤਮ ਹੋ ਗਏ ਹਨ. ਓਹਨਾਂ ਆਪਣੀ ਬਗੀਚੀ ਵਿਚ ਲੇਡੀ ਬਰਡ ਬੀਟਲ ਵੀ ਦੇਖੀ. ਅੱਜ ਦੇ ਫੀਲਡ ਸਕੂਲ ਵਿਚ 20 ਔਰਤਾਂ ਨੇ ਹਿੱਸਾ ਲਿਆ . 5 -5 ਔਰਤਾਂ ਦੇ 4 ਗਰੁਪ ਬਨਾਏ ਗਏ.
ਬਗੀਚੀ ਵਿਚ ਚੇਪਾ ਬਹੁਤ ਥੋੜ੍ਹਾ ਮਿਲਿਆ ਪਰ ਬਗੀਚੀ ਵਿਚ ਸਰੋਂ ਦੇ ਪੌਦਿਆ ਤੇ ਲੇਡੀ ਬਰਡ ਬੀਟਲ ਦੇ ਕਈ ਅੰਡੇ ਮਿਲੇ. ਔਰਤਾਂ ਨੂੰ ਲੇਡੀ ਬੀਟਲ ਦੇ ਅੰਡਿਆ 
ਦੀ ਪਛਾਣ ਬਾਰੇ ਦਸਿਆ ਗਿਆ ਕਿ ਇਹ ਅੰਡੇ ਖੜੇ ਹੁੰਦੇ ਹਨ ਅਤੇ ਪੀਲੇ ਰੰਗ ਦੇ ਹੁੰਦੇ ਹਨ.   

No comments:

Post a Comment

Thanks for your feedback....