ਅੱਜ ਔਰਤਾਂ ਦੇ ਫੀਲਡ ਸਕੂਲ ਦਾ ਪਹਿਲਾ ਸਤਰ ਕਰੀਰਵਾਲੀ ਪਿੰਡ ਵਿਚ ਗੁਰਦੇਵ ਕੌਰ ਪਤਨੀ ਦਰਸ਼ਨ ਸਿੰਘ ਬਾਠ ਦੇ ਖੇਤ ਤੋ ਸ਼ੁਰੂ ਹੋਇਆ|ਸਕੂਲ ਦੇ ਪਹਿਲੇ ਸਤਰ ਵਿਚ ਭਾਗ ਲੈਣ ਲਈ 25 ਔਰਤਾਂ ਪਹੁੰਚੀਆ| ਔਰਤਾਂ ਇਸ ਨਵੀ ਤਰਾਂ ਦੇ ਸਕੂਲ ਵਿਚ ਬੜੇ ਉਤਸਾਹ ਨਾਲ ਪਹੁੰਚੀਆ|
ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਰਤਾਵਾਂ ਅਮਨਜੋਤ ਕੌਰ ਅਤੇ ਗੁਰਪ੍ਰੀਤ ਸਿੰਘ ਲਈ ਭੀ ਇਹ ਆਪਣੀ ਤਰਹ ਦਾ ਪਹਿਲਾ ਹੀ ਅਨੁਭਵ ਸੀ| ਸੰਤੋਸ਼ ਕੁਮਾਰੀ ਨੇ ਔਰਤਾਂ ਦੀ ਰਜਿਸਟਰੇਸ਼ਿਨ ਦਾ ਕੰਮ ਸੰਭਾਲਿਆ|
ਇਸ ਸਕੂਲ ਦੀ ਰਸਮੀ ਸ਼ੁਰੁਆਤ ਕਰਦੇ ਹੋਏ ਅਮਨਜੋਤ ਕੌਰ ਨੇ ਇਸ ਸਕੂਲ ਦੇ ਉਦੇਸ਼ਾਂ ਬਾਰੇ ਔਰਤਾਂ ਨੂੰ ਵਿਸਤਾਰ ਨਾਲ ਦਸਿਆ| ਅਮਨਜੋਤ ਕੌਰ ਨੇ ਦਸਿਆ ਕਿ ਕਿਸ ਤਰਾਂ ਕੀਟਨਾਸ਼ਕ ਕੰਪਨੀਆਂ ਹਰ ਵਾਰ ਕੀਟਾ ਨੂੰ ਖਤਮ ਕਰਨ ਦੇ ਦਾਵੇ ਕਰਕੇ ਨਵੇ ਤੋ ਨਵੀਆਂ ਜ਼ਹਿਰਾਂ ਕਿਸਾਨਾਂ ਨੂੰ ਵੇਚ ਰਹੀਆ ਹਨ| ਕਿਸਾਨ ਹਰ ਵਾਰ ਮਹਿੰਗੀਆਂ ਤੋ ਮਹਿੰਗੀਆਂ ਜ਼ਹਿਰਾਂ ਛਿੜਕਣ ਲਈ ਮਜਬੂਰ ਹਨ| ਉਹਨਾਂ ਸਿਰ ਕਰਜਾ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ ਪਰ ਕੀਟ ਹਨ ਕਿ ਕਾਬੂ ਆਉਣ ਦਾ ਨਾਮ ਹੀ ਨਹੀ ਲੈ ਰਹੇ| ਜੇਕਰ ਕੰਪਨੀਆਂ ਦੇ ਦਾਵੇ ਵਿਚ ਜਰਾ ਜਿੰਨੀ ਭੀ ਸਚਾਈ ਹੁੰਦੀ ਤਾਂ ਅੱਜ 40 ਸਾਲ ਬਾਅਦ ਖੇਤੀ ਵਿਚ ਕਿਸੇ ਕੀਟ ਦਾ ਨਾਂ-ਨਿਸ਼ਾਨ ਹੀ ਨਹੀ ਰਹਿਣਾ ਚਾਹੀਦਾ ਸੀ ਪਰ ਸਬ ਜਾਣਦੇ ਨੇ ਕਿ ਅਜਿਹਾ ਕੁਝ ਨਹੀ ਹੋਇਆ|ਅਤੇ ਕਿਸਾਨ ਹਰ ਵਾਰ ਇਹਨਾਂ ਕੰਪਨੀਆਂ ਦੇ ਹਥੋਂ ਲੁਟਿਆ ਗਿਆ|
ਅੱਗੇ ਦਸਦੇ ਹੋਏ ਅਮਨਜੋਤ ਕੌਰ ਨੇ ਕਿਹਾ ਕਿ ਇਹ ਇਕ ਤਰਹ ਦੀ ਅਸੀਂ ਕੀਟਾ ਨਾਲ ਪਿਛਲੇ 40 ਸਾਲਾਂ ਤੋ ਜੰਗ ਲੜ ਰਹੇ ਹਾਂ ਪਰ ਇਸ ਜੰਗ ਵਿਚ ਅਸੀਂ ਸ਼ਾਇਦ ਕੇ ਨਹੀ ਜਿੱਤ ਸਕਦੇ| ਕਿਓਕਿ ਜਿਤਣ ਲਈ ਦੁਸ਼ਮਨ ਦੀ ਪਛਾਣ ਹੋਣਾ ਲਾਜ਼ਮੀ ਹੈ ਪਰ ਇਥੇ ਤਾ ਸਾਨੂੰ ਦੁਸ਼ਮਨ ਜਾਂ ਦੋਸਤ ਦੀ ਕੋਈ ਪਛਾਣ ਨਹੀ ਇਸਲਈ ਹੀ ਅੱਜ ਤਕ ਅਸੀਂ ਇਨਾਂ ਤੋ ਹਾਰਦੇ ਆ ਰਹੇ ਹਾਂ| ਸਾਨੂੰ ਨਾ ਤਾ ਇਹਨਾਂ ਦੀ ਤਾਕਤ ਦਾ ਹੀ ਪਤਾ ਹੈ ਅਤੇ ਨਾ ਹੀ ਕਮਜੋਰੀਆ
ਦਾ| ਅਸੀਂ ਤਾ ਇਹਨਾਂ ਨੂੰ ਜਿੰਨਾ ਹਥਿਆਰਾਂ ਨਾਲ ਮਾਰਨ ਲੱਗੇ ਹਾਂ ਓਹ ਭੀ ਸਾਡੇ ਆਪਣੇ ਨਹੀ ਬਲਕਿ ਮੰਗੇ ਹੋਏ ਹਨ ਅਤੇ ਮੰਗੇ ਹੋਏ ਹਥਿਆਰਾਂ ਨਾਲ ਕਦੇ ਲੜਾਈਆਂ ਜਿੱਤੀਆਂ ਨਹੀ ਜਾ ਸਕਦੀਆ|
ਕੀਟਾ ਦੇ ਬਾਰੇ ਵਿਚ ਅੱਗੇ ਗੱਲ ਤੋਰਦਿਆ ਔਰਤਾਂ ਨੂੰ ਦਸਿਆ ਕਿ ਕੀਟ ਵਿਗਿਆਨੀ ਕੀਟ ਓਹਨਾ ਰੀੜ੍ਹ ਵਿਹੀਨ ਜੀਵਾਂ ਨੂੰ ਕਹਿੰਦੇ ਹਨ ਜਿੰਨਾਂ ਦੇ ਸ਼ਰੀਰ ਦੇ ਤਿੰਨ ਹਿੱਸੇ- ਸਿਰ, ਧੜ੍ਹ ਅਤੇ ਪੇਟ ਹੁੰਦੇ ਹਨ ਅਤੇ ਤਿੰਨ ਜੋੜੀ ਲੱਤਾ ਹੁੰਦੀਆ ਹਨ| ਦੋ ਜੋੜੀ ਖੰਭ ਹੁੰਦੇ ਹਨ| ਅਖਾਂ, ਮੁੰਹ ਅਤੇ ਐਂਟੀਨਾ ਇਸਦੇ ਸਿਰ ਤੇ ਹੁੰਦੇ ਹਨ, ਖੰਭ ਅਤੇ ਲੱਤਾ ਧੜ੍ਹ ਨਾਲ ਹੁੰਦੇ ਹਨ| ਆਮ ਤੌਰ ਤੇ ਕੀਟਾ ਦੇ ਜੀਵਨ ਦੇ ਚਾਰ ਭਾਗ ਹੁੰਦੇ ਹਨ - ਅੰਡਾ, ਲਾਰਵਾ, ਪਿਉਪਾ ਅਤੇ ਬਾਲਗ|
ਭੋਜਨ ਦੀ ਤਾਸੀਰ ਦੇ ਅਧਾਰ ਤੇ ਕੀਟ ਦੋ ਪ੍ਰਕਾਰ ਦੇ ਹੁੰਦੇ ਹਨ -
ਮਾਂਸਾਹਾਰੀ ਅਤੇ ਸ਼ਾਕਾਹਾਰੀ
ਸ਼ਾਕਾਹਾਰੀ ਕਿਓਕਿ ਫਸਲਾਂ ਨੂੰ ਖਾਂਦੇ ਹਨ ਇਸਲਈ ਦੁਸ਼ਮਨ ਮੰਨੇ ਜਾਂਦੇ ਹਨ ਅਤੇ ਮਾਂਸਾਹਾਰੀ ਸ਼ਾਕਾਹਾਰੀ ਕੀਟਾ ਨੂੰ ਖਾਨ ਕਰਕੇ ਦੋਸਤ ਮੰਨੇ ਜਾਂਦੇ ਹਨ|
ਮੁੰਹ ਦੀ ਬਨਾਵਟ ਦੇ ਅਧਾਰ ਤੇ ਕੀਟ ਦੋ ਪ੍ਰਕਾਰ ਦੇ ਮੰਨੇ ਜਾਂਦੇ ਹਨ -
ਰਸ ਚੂਸਣ ਵਾਲੇ ਅਤੇ ਪੱਤੇ ਅਤੇ ਫਲ ਖਾਣ ਵਾਲੇ |
ਕੀਟਾ ਬਾਰੇ ਇਕ ਖਾਸ ਗੱਲ ਇਹ ਹੈ ਕਿ ਇਹਨਾਂ ਦਾ ਖੂਨ ਹਵਾ ਦੇ ਸੰਪਰਕ ਵਿਚ ਆਉਣ ਤੇ ਜੰਮਦਾ ਨਹੀ ਅਤੇ ਖੂਨ ਨਿਕਲ ਜਾਣ ਨਾਲ ਇਹਨਾਂ ਦੀ ਮੌਤ ਹੋ ਜਾਂਦੀ ਹੈ|
ਕੀਟਾ ਨੂੰ ਪਛਾਣਦੇ ਹੋਏ |
ਇਸ ਤੋ ਬਾਅਦ ਪੰਜ-ਪੰਜ ਔਰਤਾਂ ਦੇ ਪੰਜ ਗਰੁਪ ਬਣਾਏ ਗਏ ਅਤੇ ਖੇਤ ਵਿਚ ਲੱਗੀ ਬਗੀਚੀ ਵਿਚ ਕੀਟ ਪਛਾਣ ਲਈ ਖੇਤ ਵਿਚ ਉਤਰੇ| ਹਰ ਗਰੁਪ ਕੋਲ ਮੈਗ੍ਨੀਫਾਈ ਲੈਨਜ਼ ਸਨ| ਇਕ ਘੰਟੇ ਬਾਅਦ ਔਰਤਾਂ ਨੇ ਆਪਣੀ ਰਿਪੋਰਟ ਦਿੱਤੀ| ਅੱਜ ਬਗੀਚੀ ਵਿਚ ਸਿਰਫ ਹਰਾ ਤੇਲਾ ਦੇਖਿਆ ਗਿਆ ਅਤੇ ਓਹ ਭੀ ਬਹੁਤ ਥੋੜੀ ਗਿਣਤੀ ਵਿਚ| ਬਗੀਚੀ ਵਿਚ ਹੀ ਲੇਡੀ ਬੀਟਲ ਭੀ ਮਿਲੀ| ਕੁਝ ਔਰਤਾਂ ਨੇ ਉਸਨੂੰ ਭੀ ਨੁਕਸਾਨ ਪਹੁੰਚਣ ਵਾਲੀ ਸਮਝਿਆ| ਇਸਤੇ ਅਮਨਜੋਤ ਕੌਰ ਅਤੇ ਗੁਰਪ੍ਰੀਤ ਨੇ ਔਰਤਾਂ ਨੂੰ ਦਸਿਆ ਕਿ ਇਹ ਲਾਲ ਭੂੰਡੀ ਨੁਕਸਾਨ ਪਹੁੰਚਾਉਣ ਵਾਲੀ ਨਹੀ ਸਗੋਂ ਆਪਣੀ ਮਿੱਤਰ ਹੈ| ਇਹ ਚੇਪੇ ਦਾ ਸਫਾਇਆ ਕਰਦੀ ਹੈ| ਜਿਥੇ ਭੀ ਚੇਪਾ ਹੋਏਗਾ ਤਾਂ ਓਥੇ ਹੀ ਇਹ ਲਾਲ ਭੂੰਡੀ ਮਿਲੇਗੀ|ਇਸਤੇ ਔਰਤਾਂ ਨੇ ਦਸਿਆ ਕਿ ਖੇਤ ਵਿਚ ਜਾਂ ਘਰ ਵਿਚ ਇਸਨੂੰ ਦੇਖ ਕੇ ਭੀ ਜ਼ਹਿਰ ਛਿੜਕ ਦਿੱਤੇ ਜਾਂਦੇ ਹਨ| ਪਰ ਹੁਣ ਓਹਨਾਂ ਨੂੰ ਇਸਦੀ ਪਛਾਣ ਹੋ ਗਈ ਹੈ ਤਾਂ ਓਹ ਇਸਲਈ ਕੋਈ ਭੀ ਜ਼ਹਿਰ ਨਹੀ ਛਿੜਕਣਗੀਆਂ|
No comments:
Post a Comment
Thanks for your feedback....